ਕੂੜਾ ਇਕੱਠਾ ਕਰਨ ਦੀਆਂ ਸੇਵਾਵਾਂ ਅਤੇ ਸਹੂਲਤਾਂ
ਕੌਂਸਲ ਲੈਂਡਫਿਲ ਵਿੱਚ ਜਾਣ ਵਾਲੇ ਕੂੜੇ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੇ ਕੂੜੇ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਜਾਂ ਹੋਰ ਉਪਯੋਗੀ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ। ਕੌਂਸਲ ਕੋਲ ਕੂੜਾ-ਕਰਕਟ ਪ੍ਰਬੰਧਨ ਲਈ ਬਹੁਤ ਸਾਰੀਆਂ ਸਹੂਲਤਾਂ ਹਨ ਜਿਵੇਂ ਕਿ ਸਰੋਤ ਰਿਕਵਰੀ ਸੈਂਟਰ, ਰੀ-ਸੇਲ ਸ਼ਾਪ, ਅਤੇ ਲੈਂਡਫਿਲ ਸਥਾਨ।
Punjabi / ਪੰਜਾਬੀ
ਕਿਹੜੇ ਕੂੜੇਦਾਨ ਉਪਲਬਧ ਹਨ?
ਸੜਕ ਕਿਨਾਰੇ ਰੱਖੇ ਜਾਣ ਵਾਲੇ ਕੂੜੇਦਾਨ ਨੂੰ ਚੁੱਕਣ ਦੀ ਸਹੂਲਤ ਵਿੱਚ ਹੇਠ ਲਿਖੇ ਸ਼ਾਮਲ ਹਨ:
- ਇੱਕ 80 ਲੀਟਰ, 120 ਲੀਟਰ ਜਾਂ 240 ਲੀਟਰ ਲਾਲ ਢੱਕਣ ਵਾਲਾ ਕੂੜੇਦਾਨ (ਲੈਂਡਫਿਲ 'ਚ ਜਾਣਾ ਵਾਲਾ ਕੂੜਾ) - ਕੀਮਤ ਕੂੜੇਦਾਨ ਦੇ ਆਕਾਰ 'ਤੇ ਨਿਰਭਰ ਕਰਦੀ ਹੈ
- 240 ਲੀਟਰ ਦਾ ਪੀਲੇ ਢੱਕਣ ਵਾਲਾ ਕੂੜੇਦਾਨ (ਰਲਵੀਂ-ਮਿਲਵੀ ਰੀਸਾਈਕਲਿੰਗ) ਜਾਂ 120 ਲੀਟਰ ਜਾਂ 360 ਲੀਟਰ ਦਾ ਕੂੜੇਦਾਨ (ਜਲਦੀ ਆ ਰਿਹਾ ਹੈ) - ਕੀਮਤ ਕੂੜੇਦਾਨ ਦੇ ਆਕਾਰ 'ਤੇ ਨਿਰਭਰ ਕਰਦੀ ਹੈ
- 240 ਲੀਟਰ ਦਾ ਹਰੇ ਢੱਕਣ ਵਾਲਾ ਕੂੜੇਦਾਨ (ਭੋਜਨ ਅਤੇ ਬਗੀਚੇ ਦੀ ਸਮੱਗਰੀ) ਜਾਂ 120 ਲੀਟਰ - ਕੀਮਤ ਕੂੜੇਦਾਨ ਦੇ ਆਕਾਰ 'ਤੇ ਨਿਰਭਰ ਕਰਦੀ ਹੈ
- 2024 ਵਿੱਚ ਇੱਕ 120 ਲੀਟਰ ਦਾ ਜਾਮਣੀ ਢੱਕਣ ਵਾਲਾ ਕੂੜੇਦਾਨ (ਕੇਵਲ ਕੱਚ ਦੀ ਰੀਸਾਈਕਲਿੰਗ ਲਈ) ਉਪਲਬਧ ਹੋਵੇਗਾ- ਕੀਮਤ ਦੀ ਪੁਸ਼ਟੀ ਕੀਤੀ ਜਾਵੇਗੀ
ਆਪਣੇ ਕੂੜੇ ਨੂੰ ਘਰ ਵਿੱਚ ਅਤੇ ਸਹੀ ਕੂੜੇਦਾਨ ਵਿੱਚ ਛਾਂਟ ਕੇ ਪਾਉਣਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੜਕ ਕਿਨਾਰੇ ਤੋਂ ਕੂੜੇਦਾਨ ਨੂੰ ਚੁੱਕਣ ਦੀ ਸੇਵਾ ਪ੍ਰਭਾਵੀ ਰਹਿੰਦ-ਖੂੰਹਦ ਅਤੇ ਰੀਸਾਈਕਲਿੰਗ ਪ੍ਰਬੰਧਨ ਦੀ ਸਹੂਲਤ ਦਿੰਦੀ ਹੈ।
ਜੇਕਰ ਤੁਹਾਡਾ ਕੂੜੇਦਾਨ ਗੁੰਮ ਜਾਂ ਖਰਾਬ ਹੋ ਗਿਆ ਹੈ ਤਾਂ ਮੁਫ਼ਤ ਬਦਲਣ ਦਾ ਪ੍ਰਬੰਧ ਕਰਨ ਲਈ, ਜਾਂ ਕੂੜੇਦਾਨ ਨੂੰ ਇਕੱਠਾ ਕਰਨ ਦੀ ਸੇਵਾ ਦੇ ਸੰਬੰਧ ਵਿੱਚ ਤੁਹਾਡੇ ਕਿਸੇ ਹੋਰ ਸਵਾਲਾਂ ਲਈ ਕਿਰਪਾ ਕਰਕੇ ਗਾਹਕ ਸੇਵਾ ਨੂੰ 03 5832 9700 'ਤੇ ਫ਼ੋਨ ਕਰੋ।
ਮੇਰਾ ਕੂੜੇਦਾਨ ਕਦੋਂ ਖ਼ਾਲੀ ਕੀਤਾ ਜਾਂਦਾ ਹੈ?
ਇਹ ਪਤਾ ਲਗਾਉਣ ਲਈ ਸਾਡੇ ਵੈਬਪੇਜ 'ਤੇ ਜਾਓ ਕਿ ਤੁਹਾਡੇ ਘਰ ਅੱਗਿਓ ਤੁਹਾਡੇ ਕੂੜੇਦਾਨ ਕਦੋਂ ਇਕੱਠੇ ਕੀਤੇ ਜਾਂਦੇ ਹਨ, ਜਿੱਥੇ ਤੁਸੀਂ ਆਪਣਾ ਪਤਾ ਟਾਈਪ ਕਰ ਸਕਦੇ ਹੋ ਅਤੇ ਇਹ ਪਤਾ ਲਗਾ ਸਕਦੇ ਹੋ।
ਕਿਸ ਕੂੜੇਦਾਨ ਵਿੱਚ ਕੀ ਜਾਂਦਾ ਹੈ?
ਲਾਲ ਢੱਕਣ ਵਾਲਾ ਕੂੜੇਦਾਨ (ਲੈਂਡਫਿਲ 'ਚ ਜਾਣ ਵਾਲਾ ਕੂੜਾ)
ਮੈਂ ਆਪਣੇ ਲਾਲ ਢੱਕਣ ਵਾਲੇ ਕੂੜੇਦਾਨ ਵਿੱਚ ਕੀ ਪਾ ਸਕਦਾ/ਦੀ ਹਾਂ?
- ਆਮ ਘਰੇਲੂ ਕੂੜਾ
- ਪਲਾਸਟਿਕ ਦੇ ਲਿਫ਼ਾਫ਼ੇ
- ਨਰਮ ਪਲਾਸਟਿਕ
- ਪੋਲੀਸਟਾਈਰੀਨ/ਫੋਮ
- ਨੈਪੀਆਂ
- ਟੁੱਟੇ ਹੋਏ ਪਾਣੀ ਪੀਣ ਵਾਲੇ ਗਿਲਾਸ ਜਾਂ ਟੁੱਟੇ ਹੋਏ ਖਿੜਕੀ ਦੇ ਸ਼ੀਸ਼ੇ
ਮੈਂ ਆਪਣੇ ਲਾਲ ਢੱਕਣ ਵਾਲੇ ਕੂੜੇਦਾਨ ਵਿੱਚ ਕੀ ਨਹੀਂ ਪਾ ਸਕਦਾ/ਸਕਦੀ ਹਾਂ?
- ਈ-ਕੂੜਾ
- ਗਰਮ ਸੁਆਹ ਜਾਂ ਤਰਲ ਪਦਾਰਥ
- ਰਸਾਇਣ
- ਵੱਡੀਆਂ ਭਾਰੀ ਵਸਤੂਆਂ
- ਕਾਰ ਬੈਟਰੀਆਂ
- ਰੀਸਾਈਕਲ ਕਰਨ ਯੋਗ ਸਮੱਗਰੀ (ਕੱਚ ਦੀਆਂ ਬੋਤਲਾਂ ਅਤੇ ਜਾਰ, ਕਾਗਜ਼, ਅਲਮੀਨੀਅਮ ਦੇ ਡੱਬੇ, ਆਦਿ)
- ਖਾਦ ਬਣਨ ਯੋਗ ਪਦਾਰਥ (ਬਗ਼ੀਚੇ ਦੀ ਕਾਂਟ-ਛਾਂਟ, ਬਚੀਆਂ-ਖੁਚੀਆਂ ਸਬਜ਼ੀਆਂ, ਨਦੀਨ, ਪੱਤੇ ਆਦਿ)
ਤੁਹਾਡੇ ਲਾਲ ਢੱਕਣ ਵਾਲੇ ਕੂੜੇਦਾਨ ਦੇ ਅੰਦਰਲਾ ਸਾਰਾ ਕੂੜਾ ਕੋਸਗਰੋਵ ਲੈਂਡਫਿਲ ਵਿੱਚ ਲਿਜਾਇਆ ਜਾਂਦਾ ਹੈ। ਅਸੀਂ ਜੋ ਵੀ ਲੈਂਡਫਿਲ ਨੂੰ ਭੇਜਦੇ ਹਾਂ ਉਸਨੂੰ ਘਟਾਉਣ ਲਈ ਹੋਰ ਕੂੜੇਦਾਨਾਂ ਵਿੱਚ ਵੱਧ ਤੋਂ ਵੱਧ ਸਮੱਗਰੀ ਨੂੰ ਰੀਸਾਈਕਲ ਕਰਨਾ ਮਹੱਤਵਪੂਰਨ ਹੈ।
ਹੋਰ ਜਾਣਕਾਰੀ ਲਈ ਵੇਖੋ: greatershepparton.com.au/how-do-i-dispose-of
ਪੀਲੇ ਢੱਕਣ ਵਾਲਾ ਕੂੜੇਦਾਨ (ਰਲਵੀਂ -ਮਿਲਵੀਂ ਰੀਸਾਈਕਲਿੰਗ)
ਮੈਂ ਆਪਣੇ ਪੀਲੇ ਢੱਕਣ ਵਾਲੇ ਕੂੜੇਦਾਨ ਵਿੱਚ ਕੀ ਪਾ ਸਕਦਾ/ਦੀ ਹਾਂ?
- ਕੱਚ ਦੀਆਂ ਬੋਤਲਾਂ ਅਤੇ ਮਰਤਵਾਨ (ਜਦੋਂ ਤੱਕ ਨਵਾਂ ਜਾਮਣੀ ਢੱਕਣ ਵਾਲਾ ਕੂੜੇਦਾਨ ਨਹੀਂ ਆਉਂਦਾ ਹੈ)
- ਦੁੱਧ ਅਤੇ ਜੂਸ ਦੇ ਡੱਬੇ (ਤਰਲ ਪੇਪਰਬੋਰਡ)
- ਸਟੀਲ ਅਤੇ ਅਲਮੀਨੀਅਮ ਦੇ ਡੱਬੇ
- ਅਖਬਾਰ, ਰਸਾਲੇ, ਰਲਵੇਂ-ਮਿਲਵੇਂ ਕਾਗਜ਼ ਅਤੇ ਗੱਤੇ
- ਪਲਾਸਟਿਕ ਦੇ ਡੱਬੇ
ਮੈਂ ਆਪਣੇ ਪੀਲੇ ਢੱਕਣ ਵਾਲਾ ਕੂੜੇਦਾਨ ਵਿੱਚ ਕੀ ਨਹੀਂ ਪਾ ਸਕਦਾ/ਸਕਦੀ ਹਾਂ?
- ਪਲਾਸਟਿਕ ਦੇ ਲਿਫ਼ਾਫ਼ੇ
- ਗਰਮ ਸੁਆਹ ਜਾਂ ਤਰਲ ਪਦਾਰਥ
- ਖਾਦ ਬਣਨ ਯੋਗ ਪਦਾਰਥ (ਬਗ਼ੀਚੇ ਦੀ ਕਾਂਟ-ਛਾਂਟ, ਬਚੀਆਂ-ਖੁਚੀਆਂ ਸਬਜ਼ੀਆਂ, ਨਦੀਨ, ਪੱਤੇ ਆਦਿ)
- ਪੋਲੀਸਟੀਰੀਨ
- ਕਾਰ ਬੈਟਰੀਆਂ
- ਇੰਜਣ ਦਾ ਤੇਲ
- ਸਟੀਲ ਅਤੇ ਅਲਮੀਨੀਅਮ ਦੀ ਟੁੱਟ-ਭੱਜ
- ਕੱਪੜੇ ਅਤੇ ਪੁਰਾਣੇ ਖਿਡੌਣੇ
- ਇਲੈਕਟ੍ਰਾਨਿਕ ਸਾਜ਼ੋ-ਸਾਮਾਨ (ਟੀਵੀ, ਬਿਜਲੀ ਦਾ ਸਾਮਾਨ ਆਦਿ)
- ਟੁੱਟੇ ਹੋਏ ਪਾਣੀ ਪੀਣ ਵਾਲੇ ਗਿਲਾਸ ਜਾਂ ਟੁੱਟੇ ਹੋਏ ਖਿੜਕੀ ਦੇ ਸ਼ੀਸ਼ੇ
ਤੁਹਾਡੇ ਪੀਲੇ ਢੱਕਣ ਵਾਲੇ ਕੂੜੇਦਾਨ ਤੋਂ ਸਾਰੇ ਕੂੜੇ ਨੂੰ ਛਾਂਟਿਆ ਜਾਂਦਾ ਹੈ ਅਤੇ ਨਵੀਆਂ ਚੀਜ਼ਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਵੇਖੋ: greatershepparton.com.au/how-do-i-dispose-of
ਹਰੇ ਢੱਕਣ ਵਾਲਾ ਕੂੜੇਦਾਨ
ਮੈਂ ਆਪਣੇ ਹਰੇ ਢੱਕਣ ਵਾਲੇ ਕੂੜੇਦਾਨ ਵਿੱਚ ਕੀ ਪਾ ਸਕਦਾ/ਸਕਦੀ ਹਾਂ?
- ਫ਼ਲ ਅਤੇ ਸਬਜ਼ੀਆਂ ਦੀ ਰਹਿੰਦ-ਖੂਹੰਦ
- ਮੀਟ ਦੀ ਰਹਿੰਦ-ਖੂਹੰਦ ਅਤੇ ਹੱਡੀਆਂ
- ਮੱਛੀ ਅਤੇ ਸਮੁੰਦਰੀ ਭੋਜਨ (ਸ਼ੈਲਾਂ ਸਮੇਤ)
- ਦੁੱਧ ਵਾਲੇ ਪਦਾਰਥ
- ਚਾਹ ਦੇ ਥੈਲੇ ਅਤੇ ਪੀਸੀ ਹੋਈ ਕੌਫੀ
- ਟਿਸ਼ੂ ਅਤੇ ਨੈਪਕਿਨ
- ਵਾਲ
- ਬਗ਼ੀਚੇ ਦੀ ਕਾਂਟੀ-ਛਾਂਟੀ
- ਬਗ਼ੀਚੇ ਦੀ ਛਾਂਟੀ (ਨਦੀਨ ਅਤੇ ਗੁਲਾਬ ਦੀ ਕਾਂਟੀ-ਛਾਂਟੀ ਸਮੇਤ)
- ਟਹਿਣੀਆਂ ਅਤੇ ਸ਼ਾਖਾਵਾਂ ਦਾ ਵਿਆਸ 100 ਮਿਲੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ
- ਕੌਂਸਲ ਦੁਆਰਾ ਦਿੱਤੇ ਗਏ ਜਾਮਣੀ ਰੰਗ ਦੇ ਖਾਦ ਵਾਲੇ ਥੈਲੇ
ਮੈਂ ਆਪਣੇ ਹਰੇ ਢੱਕਣ ਵਾਲੇ ਕੂੜੇਦਾਨ ਵਿੱਚ ਕੀ ਨਹੀਂ ਪਾ ਸਕਦਾ/ਸਕਦੀ ਹਾਂ?
- ਲਿਫ਼ਾਫ਼ੇ ਵਿੱਚ ਪਾਇਆ ਕੂੜਾ
- ਪਲਾਸਟਿਕ ਦੇ ਲਿਫ਼ਾਫ਼ੇ
- ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਬਗ਼ੀਚੇ ਦਾ ਕੂੜਾ
- ਪੋਲੀਸਟਾਈਰੀਨ/ਫੋਮ
- ਬਗ਼ੀਚੇ ਦਾ ਕੂੜਾ (ਪਲਾਸਟਿਕ ਦੇ ਗਮਲੇ ਅਤੇ ਹੋਜ਼)
- ਕਾਗਜ਼, ਗੱਤੇ ਅਤੇ ਪਲਾਸਟਿਕ
- ਕੱਚ ਅਤੇ ਧਾਤ
- ਨਿਰਮਾਣ ਸਮੱਗਰੀ (ਕੰਕਰੀਟ, ਇੱਟ, ਟਾਇਲਾਂ)
- ਮਿੱਟੀ ਅਤੇ ਚੱਟਾਨਾਂ
- ਨੈਪੀਆਂ
ਤੁਹਾਡੇ ਹਰੇ ਢੱਕਣ ਵਾਲੇ ਕੂੜੇਦਾਨ ਵਿੱਚੋਂ ਸਾਰਾ ਕੂੜਾ ਸ਼ੈਪਰਟਨ ਦੇ ਬਿਲਕੁਲ ਬਾਹਰ, ਇੱਕ ਸਥਾਨਕ ਖਾਦ ਬਣਾਉਣ ਵਾਲੀ ਸਹੂਲਤ ਵਿੱਚ ਜਾਂਦਾ ਹੈ। ਇਸ ਕੂੜੇ ਨੂੰ ਖਾਦ ਵਿੱਚ ਬਦਲ ਦਿੱਤਾ ਜਾਂਦਾ ਹੈ ਜੋ ਸਥਾਨਕ ਕਿਸਾਨ ਜਾਂ ਮਾਲੀ ਦੁਆਰਾ ਧਰਤੀ 'ਤੇ ਵਾਪਸ ਭੇਜਿਆ ਜਾਂਦਾ ਹੈ।
ਹੋਰ ਜਾਣਕਾਰੀ ਲਈ ਵੇਖੋ: greatershepparton.com.au/how-do-i-dispose-of
ਰਿਸੋਰਸ ਰਿਕਵਰੀ ਸੈਂਟਰ
ਰਿਸੋਰਸ਼ ਰਿਕਵਰੀ ਸੈਂਟਰ (ਟ੍ਰਾਂਸਫਰ ਸਟੇਸ਼ਨ ਅਤੇ ਟਿੱਪ) ਨਿਵਾਸੀਆਂ ਨੂੰ ਘਰੇਲੂ ਕੂੜੇ ਅਤੇ ਰੀਸਾਈਕਲ ਕਰਨ ਯੋਗ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੀ ਆਗਿਆ ਦਿੰਦੇ ਹਨ ਜੋ ਉਨ੍ਹਾਂ ਦੇ ਘਰੇਲੂ ਕੂੜੇਦਾਨ ਵਿੱਚ ਨਹੀਂ ਜਾ ਸਕਦੇ ਹਨ। ਜੇਕਰ ਤੁਹਾਡੇ ਕੋਲ ਕਾਫ਼ੀ ਜ਼ਿਆਦਾ ਹਰੇ ਜੈਵਿਕ ਪਦਾਰਥ, ਕੰਕਰੀਟ ਅਤੇ ਇੱਟ ਹਨ, ਤਾਂ ਤੁਸੀਂ ਕਿਸੇ ਰਿਸੋਰਸ ਰਿਕਵਰੀ ਸੈਂਟਰ ਵਿੱਚ ਫ਼ੀਸ ਦੇ ਕੇ ਇਸਦਾ ਨਿਪਟਾਰਾ ਕਰ ਸਕਦੇ ਹੋ।
ਸਥਾਨ:
- ਸ਼ੈਪਰਟਨ ਰਿਸੋਰਸ ਰਿਕਵਰੀ ਸੈਂਟਰ
125 ਵਾਂਗਾਨੂੰਈ ਰੋਡ, ਸ਼ੈਪਰਟਨ
ਖੁੱਲ੍ਹਣ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਰ - ਸਵੇਰੇ 8.00 ਵਜੇ ਤੋਂ ਸ਼ਾਮ 4.15 ਵਜੇ
ਐਤਵਾਰ/ਜਨਤਕ ਛੁੱਟੀਆਂ ਦੇ ਦਿਨ - ਸਵੇਰੇ 9.00 ਵਜੇ ਤੋਂ ਸ਼ਾਮ 4.15 ਵਜੇ ਤੱਕ - ਆਰਡਮੋਨਾ ਰਿਸੋਰਸ ਰਿਕਵਰੀ ਸੈਂਟਰ
770 ਟਰਨਬੁੱਲ ਰੋਡ, ਆਰਡਮੋਨਾ
ਖੁੱਲ੍ਹਣ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਰ - ਸਵੇਰੇ 8.00 ਵਜੇ ਤੋਂ ਸ਼ਾਮ 4.15 ਵਜੇ
ਐਤਵਾਰ/ਜਨਤਕ ਛੁੱਟੀਆਂ ਦੇ ਦਿਨ - ਸਵੇਰੇ 9.00 ਵਜੇ ਤੋਂ ਸ਼ਾਮ 4.15 ਵਜੇ ਤੱਕ
ਕ੍ਰਿਸਮਿਸ ਦੀ ਸ਼ਾਮ - ਸਵੇਰੇ 9.00 ਵਜੇ ਤੋਂ ਸ਼ਾਮ 2.45 ਵਜੇ ਤੱਕ - ਮਰਚੀਸਨ ਰਿਸੋਰਸ ਰਿਕਵਰੀ ਸੈਂਟਰ
15 ਕੈਸੀਡੀ, ਮਰਚੀਸਨ
ਖੁੱਲ੍ਹਣ ਦਾ ਸਮਾਂ: ਬੁੱਧਵਾਰ ਅਤੇ ਐਤਵਾਰ ਦੁਪਹਿਰ 1:00 ਵਜੇ ਤੋਂ ਸ਼ਾਮ 3.45 ਵਜੇ ਤੱਕ
ਵਧੇਰੇ ਜਾਣਕਾਰੀ ਲਈ ਵੇਖੋ: greatershepparton.com.au/resource-recovery-centres
ਬੰਦ ਰਹਿਣ ਦੇ ਦਿਨ:
ਕੌਂਸਲ ਦੇ ਰਿਸੋਰਸ ਰਿਕਵਰੀ ਸੈਂਟਰ ਕ੍ਰਿਸਮਿਸ ਡੇ, ਬਾਕਸਿੰਗ ਡੇ, ਨਿਊ ਈਅਰ ਡੇ, ਐਨਜ਼ੈਕ ਡੇ ਅਤੇ ਗੁੱਡ ਫਰਾਈਡੇ ਵਾਲੇ ਦਿਨ ਬੰਦ ਹੁੰਦੇ ਹਨ।